ਪਲਾਨਸ ਦੀ ਤੁਲਨਾ ਕਰਨਾ

ਗਰੁਪ ਪਲਾਨਸ ਨੂੰ ਸਮਝਣਾ

SmartSAVER ਨੂੰ ਕਿਸੇ ਹੋਰ: ਗਰੁਪ ਜਾਂ ਸਕਾੱਲਰਸ਼ਿਪ ਪਲਾਨ ਦੀ ਥਾਂ ਦੀ ਇੱਕ ਕਿਸਮ ਦੀ RESP ਬਾਰੇ ਵੱਧ ਸੁਆਲ ਪੁੱਛੇ ਜਾਂਦੇ ਹਨ।

ਗਰੁਪ ਪਲਾਨ ਕਈ ਤਰੀਕਿਆਂ ਨਾਲ ਨਿੱਜੀ, ਆਪਣੇ ਆਪ ਚਲਾਏ ਜਾਣ ਵਾਲੇ ਪਲਾਨਾਂ ਤੋਂ ਵੱਖ ਹੋ ਸਕਦੇ ਹਨ। ਹਾਲਾਂਕਿ, ਕੈਨੇਡਾ ਦੀ RESP ਡੀਲਰਾਂ ਬਾਰੇ ਐਸੋਸੀਏਸ਼ਨ [RESP Dealers Association of Canada] ਵਲੋਂ ਹੇਠਾਂ ਮੁੱਖ ਫ਼ਰਕ ਦੱਸੇ ਗਏ ਹਨ, ਜਿਹਨਾਂ ਨਾਲ ਜ਼ਿਆਦਾਤਰ ਸ਼ੰਕੇ ਦੂਰ ਹੋਣਗੇ:

ਗਰੁਪ RESP ਅਨੁਸ਼ਾਸਿਤ ਬੱਚਤਾਂ ਨੂੰ ਪ੍ਰੇਰਦਾ ਹੈ ਅਤੇ ਇਸ ਵਿਚ ਉਹਨਾਂ ਪਰਿਵਾਰਾਂ ਦੀ ਦਿਲਚਸਪੀ ਹੋਏਗੀ, ਜੋ ਨੇਮ ਨਾਲ ਅਤੇ ਸਮੇਂਬੱਧ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਨ।

ਨਿਜੀ RESP ਲਚੀਲੀਆਂ ਬੱਚਤਾਂ ਦੇ ਹੋਰ ਵਿਕਲਪ ਦਿੰਦਾ ਹੈ ਅਤੇ ਇਸ ਵਿਚ ਉਹਨਾਂ ਪਰਿਵਾਰਾਂ ਦੀ ਦਿਲਚਸਪੀ ਹੋਏਗੀ, ਜੋ ਨੇਮ ਨਾਲ ਅਤੇ ਸਮੇਂਬੱਧ ਤਰੀਕੇ ਨਾਲ ਯੋਗਦਾਨ ਨਹੀਂ ਪਾ ਸਕਦੇ।

ਗਰੁਪ ਪਲਾਨ ਗੁੰਝਲਦਾਰ ਮਾਲੀ ਪੂੰਜੀਕਾਰੀਆਂ ਅਤੇ ਲੰਮੇ ਸਮੇਂ ਦੀਆਂ ਜ਼ਿੰਮੇਵਾਰੀਆਂ ਹਨ। ਜੇ ਤੁਸੀਂ ਆਪਣੇ ਲਈ RESP ਗਰੁਪ ਪਲਾਨ ਬਾਰੇ ਸੋਚ ਰਹੇ ਹੋ, ਤਾਂ ਇਹਨਾਂ ਪਲਾਨਸ ਦੇ ਸਾਰਅੰਸਾਂ ਨੂੰ ਵੇਖਣਾ ਸ਼ੁਰੂ ਕਰੋ। ਹਰ ਗਰੁਪ RESP ਪ੍ਰੋਵਾਈਡਰ ਵਲੋਂ ਤੁਹਾਨੂੰ ਸੇਵਾ ਦੇਣ ਦੀ ਲੋੜ ਹੈ, ਲਈ ਇਹ ਸਾਰਅੰਸ਼ ਤੁਹਾਨੂੰ ਹਰ ਗਰੁਪ ਪਲਾਨ ਬਾਰੇ ਇੱਕ ਫ਼ੌਰੀ ਝਾਤ ਮਾਰਣ ਵਿਚ ਮਦਦ ਕਰਨਗੇ, ਜਿਹਨਾਂ ਵਿਚ ਤੁਹਾਡੇ ਵਲੋਂ ਦਿੱਤੀ ਜਾਣ ਵਾਲੀ ਫ਼ੀਸ ਅਤੇ ਤੁਹਾਡੀ ਪੂੰਜੀਕਾਰੀ ਨਾਲ ਜੁੜੇ ਜੋਖਮ ਸ਼ਾਮਿਲ ਹੋਣਗੇ।

C.S.T. Consultants Inc. [ਕੈਨੇਡੀਅਨ ਸਕਾੱਲਰਸ਼ਿਪ ਟ੍ਰਸਟ]

Children's Education Funds [ਚਿਲਡ੍ਰਨ ਐਜੂਕੇਸ਼ਨ ਫ਼ੰਡ]

Global

Heritage Education Funds [ਹੈਰੀਟੇਜ ਐਜੂਕੇਸ਼ਨ ਫ਼ੰਡ]

Knowledge First Financial [ਨਾੱਲਿਜ ਫ਼ਰਸਟ ਫ਼ਾਈਨਾਂਸ਼ੀਅਲ]

Universitas[ਯੂਨੀਵਰਸਿਟਾਸ]