ਸ਼ੁਰੂ ਕਿਵੇਂ ਕਰਨਾ ਹੈ

ਆਰਈਐੱਸਪੀ (RESP) ਮੁਹੱਈਆ ਕਰਨ ਵਾਲੇ ਦਾ ਪਤਾ ਕਿਵੇਂ ਕਰਨਾ ਹੈ

RESPs ਮੁਹੱਈਆ ਕਰਾਉਣ ਲਈ ਕਈ ਵਿੱਤੀ ਸੰਸਥਾਵਾਂ ਹਨ, ਪਰ ਹਰ ਸੰਸਥਾ ਵੱਖਰੀ ਹੁੰਦੀ ਹੈ। ਉਹਨਾਂ ਪ੍ਰੋਵਾਈਡਰਾਂ ਦੀ ਪੂਰੀ ਸੂਚੀ ਦਾ ਪਤਾ ਲਗਾਉ ਜੋ ਕੈਨੇਡਾ ਸਰਕਾਰ ਕੋਲ ਰਜਿਸਟਰਡ ਹਨ।

ਸਾਰੇ RESPs ਇੱਕੋ ਜਿਹੇ ਨਹੀਂ ਹੁੰਦੇ। SmartSAVER ਕਿਸੇ ਖਾਸ RESP ਪ੍ਰੋਵਾਈਡਰ ਦੀ ਸਿਫਾਰਸ਼ ਨਹੀਂ ਕਰਦੇ ਹਨ। SmartSAVER ਦਾ ਇਹ ਸੁਝਾਅ ਹੈ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਕਿਹੜਾ RESP ਤੁਹਾਡੇ ਲਈ ਚੰਗਾ ਹੈ, ਤੁਸੀਂ ਪਲਾਨਾਂ ਦੀ ਤੁਲਨਾ ਕਰੋ। ਸ਼ੁਰੂਆਤ ਵਿਚ ਤੁਹਾਡੀ ਮਦਦ ਲਈ ਇੱਥੇ ਕੁਝ ਅਜਿਹੇ RESP ਪ੍ਰੋਵਾਈਡਰ ਦੱਸੇ ਗਏ ਹਨ ਜਿਨ੍ਹਾਂ ਦੀ:

  • ਕੋਈ ਨਾਮਾਂਕਨ ਫੀਸ ਨਹੀਂ
  • ਕੋਈ ਸਾਲਾਨਾ ਫੀਸ ਨਹੀਂ
  • ਕੋਈ ਘੱਟੋ-ਘੱਟ ਯੋਗਦਾਨ ਨਹੀਂ

Bank of Nova Scotia ( 966k PDF File)

Royal Bank of Canada ( 374k PDF File)

Bank of Montreal ( 200k PDF File)

TD Canada Trust ( 174k PDF File)

Canadian Imperial Bank of Commerce ( 1.1mb PDF File)

Canadian Scholarship Trust Plan ( 424k PDF File)

ਕਿਰਪਾ ਕਰਕੇ ਨੋਟ ਕਰੋ ਕਿ ਇਸ ਸੂਚੀ ਵਿਚ ਦਿੱਤੇ ਗਏ ਕੁਝ ਪ੍ਰੋਵਾਈਡਰ SmartSAVER ਪ੍ਰੋਗਰਾਮ ਨਾਲ ਜੁੜੇ ਹੋ ਸਕਦੇ ਹਨ; ਹੋਰ ਵੇਰਵਾ ਸਾਡੇ ਪਾਰਟਨਰਜ਼. ਵਿਖੇ ਮਿਲ ਸਕਦਾ ਹੈ। SmartSAVER ਨੇ ਪ੍ਰੋਵਾਈਡਰਾਂ ਦੀ ਇਹ ਸੂਚੀ ਉੱਪਰ ਦੱਸੇ ਮਾਪਦੰਡਾਂ ਦੇ ਆਧਾਰ ਤੇ ਤਿਆਰ ਕੀਤੀ ਹੈ ਅਤੇ ਇਹਨਾਂ ਮਾਪਦੰਡਾਂ ਦੇ ਇਲਾਵਾ ਕਿਸੇ ਹੋਰ ਚੀਜ਼ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ।