ਤੁਹਾਡੇ ਬੱਚੇ ਦੀ ਵਿੱਦਿਆ ਲਈ
ਸਰਕਾਰੀ ਰਕਮ

ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚੇ ਦੀ ਭਵਿੱਖ ਵਿੱਚ ਸਫ਼ਲਤਾ ਲਈ ਵਿੱਦਿਆ ਜ਼ਰੂਰੀ ਹੁੰਦੀ ਹੈ, ਪਰ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਇਸ ਲਈ ਅਦਾਇਗੀ ਕਿਵੇਂ ਕੀਤੀ ਜਾਵੇ। ਸ਼ੁਰੂ ਕਰਨ ਲਈ ਸਭ ਤੋਂ ਚੰਗਾ ਢੰਗ ਇਹ ਹੈ ਕਿ ਤੁਸੀਂ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਸਰਕਾਰੀ ਫ਼ੰਡ ਮਿਲਦੇ ਹੋਣ ਜਿਹੜੇ ਕਿ ਰਜਿਸਟਰਡ ਐਜ਼ੂਕੇਸ਼ਨ ਸੇਵਿੰਗਜ਼ ਪਲੈਨ (RESP) ਦੁਆਰਾ ਉਪਲੱਬਧ ਹੁੰਦੇ ਹਨ।

ਸਰਕਾਰ ਪਰਿਵਾਰਾਂ ਨੂੰ ਨੇਡਾ ਲਰਨਿੰਗ ਬੌਂਡ ਦਿੰਦੀ ਹੈ। ਭਾਵੇਂ ਤੁਹਾਡੇ ਕੋਲ ਇਸ ਵਿੱਚ ਜਮਾਂ ਕਰਵਾਉਣ ਲਈ ਰਕਮ ਨਾ ਵੀ ਹੋਵੇ ਤਾਂ ਵੀ ਇਹ ਸਿੱਧੀ ਤੁਹਾਡੇ ਬੱਚੇ ਦੀ ਆਰਈਐੱਸਪੀ (RESP) ਜਮ੍ਹਾਂ ਹੋ ਜਾਂਦੀ ਹੈ। ਜਿੰਨੀ ਵੀ ਤੁਸੀਂ ਬੱਚਤ ਕਰ ਸਕਦੇ ਹੋਵੋ, ਸਰਕਾਰ ਉਸ ਵਿੱਚ ਵੀ ਰਕਮ ਜਮ੍ਹਾਂ ਕਰੇਗੀ।

ਸਮਾਰਟਸੇਵਰ (SmartSAVER) ਆਰਈਐੱਸਪੀ (RESP) ਜਾਂ ਰਕਮਾਂ ਦੇ ਨਿਵੇਸ਼ ਵੇਚਣ ਦਾ ਕੰਮ ਨਹੀਂ ਕਰਦਾ। ਸਮਾਰਟਸੇਵਰ (SmartSAVER) ਟੁਰਾਂਟੋ ਵਿਖੇ ਸਥਿਤ ਗ਼ੈਰ-ਮੁਨਾਫ਼ੇ ਵਾਲਾ ਇੱਕ ਭਾਈਚਾਰਕ ਪਰੋਜੈਕਟ ਹੈ ਜਿਹੜਾ ਇਸ ਗੱਲ ਵਿੱਚ ਪਰਿਵਾਰਾਂ ਦੀ ਮਦਦ ਕਰਦਾ ਹੈ ਕਿ ਆਰਈਐੱਸਪੀ (RESP) ਕਿਵੇਂ ਸ਼ੁਰੂ ਕਰਨੀ ਹੈ ਅਤੇ ਆਪਣੇ ਬੱਚਿਆ ਦੇ ਹਾਈ ਸਕੂਲ ਮੁਕੰਮਲ ਕਰਨ ਪਿੱਛੋਂ ਉਨ੍ਹਾਂ ਦੀ ਵਿੱਦਿਆ ਲਈ ਸਰਕਾਰ ਤੋਂ ਕਿਵੇਂ ਰਕਮ ਲੈਣੀ ਹੈ।