ਸਾਡੇ ਬਾਰੇ

ਅਸੀਂ ਕੌਣ ਹਨ

SmartSAVER ਕਨੇਡਾ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਬੱਚਤਾਂ ਸ਼ੁਰੂ ਕਰਨ ਲਈ ਮੁਫ਼ਤ ਸਰਕਾਰੀ ਰਕਮਾਂ ਬਾਰੇ ਜਾਣਕਾਰੀ ਦੇਣ ਅਤੇ ਬੱਚਤਾਂ ਸ਼ੁਰੂ ਕਰਨ ਲਈ ਆੱਨਲਾਈਨ ਪਹੁੰਚ ਕਰਨ ਵਿਚ ਮਦਦ ਕਰਦਾ ਹੈ।

SmartSAVER ਮੁਨਾਫਾ ਨਾ ਕਮਾਉਣ ਵਾਲਾ ਇੱਕ ਭਾਈਚਾਰਕ ਪ੍ਰੋਜੈਕਟ ਹੈ। ਸਾਡਾ ਟੀਚਾ ਰਜਿਸਟਰਡ ਸਿੱਖਿਆ ਬੱਚਤਾਂ ਯੋਜਨਾ (RESP) ਦੀ ਵਰਤੋਂ ਕਰਦਿਆਂ ਹਾਈ ਸਕੂਲ ਤੋਂ ਬਾਅਦ ਉਪਲਬਧ ਸਰਕਾਰੀ ਰਕਮਾਂ ਬਾਰੇ ਸਮਝਾਉਣ ਅਤੇ ਇਸ ਤੱਕ ਪਹੁੰਚ ਲਈ ਪਰਿਵਾਰਾਂ ਨੂੰ ਇਸ ਬਾਰੇ ਹੋਰ ਅਸਾਨ ਤਰੀਕੇ ਦੱਸਣਾ ਹੈ।

RESP ਅਹਿਮ ਕਿਉਂ ਹਨ?

ਹਾਈ ਸਕੂਲ ਤੋਂ ਬਾਅਦ ਆਪਣੇ ਬੱਚਿਆਂ ਦੀ ਪੜ੍ਹਾਈ ਲਈ RESP ਵਧੀਆ ਤਰੀਕਾ ਹੈ, ਕਿਉਂਕਿ ਕਨੇਡਾ ਸਰਕਾਰ ਹੇਠਾਂ ਦਿੱਤੇ ਇਹਨਾਂ ਤਰੀਕਿਆਂ ਰਾਹੀਂ ਬੱਚਤ ਕਰਨ ਵਿਚ ਤੁਹਾਡੀ ਮਦਦ ਕਰਦੀ ਹੈ:

  1. ਦਿ ਕਨੇਡਾ ਲਰਨਿੰਗ ਬੌਂਡ: ਆਪਣੀ ਆਮਦਨ ਤੇ ਨਿਰਭਰ ਕਰਦਿਆਂ, ਸਿਰਫ਼ RESP ਨਾਲ ਸ਼ੁਰੂ ਕਰਕੇ ਤੁਸੀਂ ਆਪਣੇ ਬੱਚੇ ਦੀ ਪੜ੍ਹਾਈ ਲਈ $2,000 ਤੱਕ ਲੈ ਸਕਦੇ ਹੋ। ਅਤੇ ਤੁਹਾਨੂੰ ਕੋਈ ਵੀ ਪੈਸਾ ਦੇਣ ਦੀ ਲੋੜ ਨਹੀਂ ਪੈਣੀ।
  2. ਕਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ: ਜੇ ਤੁਸੀਂ ਆਪਣੇ ਬੱਚੇ ਦੀ RESP ਲਈ ਯੋਗਦਾਨ ਪਾ ਸਕਦੇ ਹੋ, ਤਾਂ ਸਰਕਾਰ ਤੁਹਾਡੀਆਂ ਬੱਚਤਾਂ ਨੂੰ ਹੋਰ ਤੇਜ਼ੀ ਨਾਲ ਵਧਾਉਣ ਵਿਚ ਮਦਦ ਕਰਨ ਲਈ ਇਸ ਵਿਚ ਹੋਰ ਪੈਸਾ ਪਾਏਗੀ।

ਦੋ ਤਰੀਕਿਆਂ ਵਾਲਾ SmartSAVER ਮਦਦ ਕਰ ਸਕਗਦਾ ਹੈ

ਪਹਿਲਾ, SmartSAVER ਪਰਿਵਾਰਾਂ ਨੂੰ ਜਾਣਕਾਰੀ ਦਿੰਦਾ ਹੈ, ਜਿਸ ਦੀ ਲੋੜ ਉਹਨਾਂ ਨੂੰ ਆਪਣੇ ਬੱਚੇ ਦੀ ਪੜ੍ਹਾਈ ਲਈ ਸਰਕਾਰੀ ਪੈਸਾ ਹਾਸਿਲ ਕਰਨ ਲਈ ਪੈਂਦੀ ਹੈ।

ਦੂਜਾ, Start My RESP ਐਪਲੀਕੇਸ਼ਨ ਦੀ ਵਰਤੋਂ ਕਰਕੇ, ਪਰਿਵਾਰ ਆੱਨਲਾਈਨ RESP ਅਤੇ ਕਨੇਡਾ ਲਰਨਿੰਗ ਬੌਂਡ ਲਈ ਆਪਣੀ ਐਪਲੀਕੇਸ਼ਨ ਸ਼ੁਰੂ ਕਰ ਸਕਦੇ ਹਨ। SmartSAVER ਨੇ ਆਪਣੇ ਆਪ ਨੂੰ ਕਨੇਡਾ ਵਿਚਲੀਆਂ ਮਾਲੀ ਸੰਸਥਾਵਾਂ ਨਾਲ ਜੋੜਿਆ ਹੋਇਆ ਹੈ, ਜਿਸ ਨਾਲ ਬਿਨੇਕਾਰਾਂ ਨੂੰ $0 ਨਾਲ ਸ਼ੁਰੂ ਕਰਕੇ RESP ਮਿਲਣ ਵਿਚ ਮਦਦ ਮਿਲੇਗੀ: ਕੋਈ ਦਾਖ਼ਲਾ ਫ਼ੀਸ ਨਹੀਂ, ਕੋਈ ਸਲਾਨਾ ਫ਼ੀਸ ਨਹੀਂ ਅਤੇ ਕਿਸੇ ਯੋਗਦਾਨ ਦੀ ਵੀ ਲੋੜ ਨਹੀਂ ਹੈ।

ਸਾਡੇ ਭਾਈਵਾਲ

SmartSAVER ਕਿਸੇ ਵੀ RESP ਪ੍ਰੋਵਾਈਡਰ, ਜੋ ਸਾਡੇ ਨਾਲ ਭਾਈਵਾਲੀ ਕਰਕੇ ਪਰਿਵਾਰਾਂ ਨੂੰ ਕਨੇਡਾ ਲਰਨਿੰਗ ਬੌਂਡ ਹਾਸਿਲ ਕਰਨ ਵਿਚ ਮਦਦ ਕਰਨ ਲਈ ਵਚਨਬੱਧ ਹੈ, ਨੂੰ ਸੱਦਾ ਦਿੰਦਾ ਹੈ। ਜੇ ਤੁਸੀਂ ਇੱਕ RESP ਪ੍ਰੋਵਾਈਡਰ ਹੋ ਅਤੇ $0 ਨਾਲ (ਕੋਈ ਦਾਖ਼ਲਾ ਫ਼ੀਸ ਨਹੀਂ, ਕੋਈ ਸਲਾਨਾ ਫ਼ੀਸ ਨਹੀਂ ਅਤੇ ਕੋਈ ਘੱਟੋ-ਘੱਟ ਯੋਗਦਾਨ ਨਹੀਂ) ਇੱਕ RESP ਖੋਲ੍ਹਣ ਵਿਚ ਯੋਗ ਪਰਿਵਾਰਾਂ ਦੀ ਮਦਦ ਕਰ ਸਕਦੇ ਹੋ, ਤਾਂ ਸਾਡੇ ਨਾਲ ਅੱਜ ਹੀ ਸੰਪਰਕ ਕਰੋ।

SmartSAVER ਮੁਨਾਫ਼ਾ ਨਾ ਕਮਾਉਣ ਵਾਲੀਆਂ ਬਹੁਤ ਸਾਰੀਆਂ ਭਾਈਚਾਰਕ ਸੇਵਾਵਾਂ ਨਾਲ ਭਾਈਵਾਲੀ ਵਿਚ ਇਹ ਯਕੀਨੀ ਬਣਾਉਣ ਲਈ ਵੀ ਕੰਮ ਕਰਦਾ ਹੈ ਕਿ ਜਿਹਨਾਂ ਪਰਿਵਾਰਾਂ ਨੂੰ ਉਹ ਸੇਵਾ ਦਿੰਦੇ ਹਨ, ਉਹਨਾਂ ਨੂੰ ਕਨੇਡਾ ਲਰਨਿੰਗ ਬੌਂਡ ਅਤੇ ਇਸ ਨੂੰ ਕਿਵੇਂ ਹਾਸਿਲ ਕਰਨਾ ਹੈ, ਬਾਰੇ ਪਤਾ ਲੱਗੇ। ਜੇ ਤੁਸੀਂ ਪਰਿਵਾਰਾਂ, ਜੋ ਕਨੇਡਾ ਲਰਨਿੰਗ ਬੌਂਡ ਲਈ ਯੋਗ ਹੋ ਸਕਦੇ ਹਨ, ਨੂੰ ਸੇਵਾ ਦੇਣ ਵਾਲੀ ਇੱਕ ਭਾਈਚਾਰਕ ਜਥੇਬੰਦੀ ਹੋ, ਤਾਂ ਤੁਸੀਂ ਇਸ ਵਿਚ ਕਿਵੇਂ ਸ਼ਾਮਿਲ ਹੋ ਸਕਦੇ ਹੋ, ਦਾ ਪਤਾ ਲਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ।