ਸ਼ੁਰੂ ਕਰਨਾ

ਸੁਆਲ

 1. ਸਿੱਧਿਆਂ ਆਪਣੀ ਮਾਲੀ ਸੰਸਥਾ ਵਿਚ ਜਾਣ ਦੀ ਬਜਾਇ ਮੈਨੂੰ SmartSAVER ਦੀ Start My RESP ਆਨਲਾਈਨ ਅਰਜ਼ੀ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?

  ਤੁਹਾਨੂੰ ਆਪਣਾ RESP ਸ਼ੁਰੂ ਕਰਨਾ ਚਾਹੀਦਾ ਹੈ, ਪਰ ਜੋ ਤੁਹਾਨੂੰ ਸਭ ਤੋਂ ਵੱਧ ਸੁਖਾਵਾਂ ਲੱਗੇ। Start My RESP ਉਹਨਾਂ ਲੋਕਾਂ ਨੂੰ ਆਨਲਾਈਨ ਪਹੁੰਚ, ਯੂਜ਼ਰ-ਪੱਖੀ ਅਮਲ ਅਤੇ RESP ਪ੍ਰੋਵਾਈਡਰਾਂ ਨਾਲ ਸਿੱਧੇ ਸੰਪਰਕ ਦੀ ਸਹੂਲਤ ਦਿੰਦਾ ਹੈ, ਜੋ ਬਿਨਾ ਘੱਟੋ-ਘੱਟ ਯੋਗਦਾਨ ਨਾਲ, ਬਿਨਾ ਕਿਸੇ ਫ਼ੀਸ ਦੇ RESPs ਦੀ ਪੇਸ਼ਕਸ਼ ਕਰਦੇ ਹਨ। ਤੁਸੀਂ ਸਾਡੀਆਂ ਭਾਈਵਾਲ ਮਾਲੀ ਸੰਸਥਾਵਾਂ ਵਿਚੋਂ ਕਿਸੇ ਇੱਕ ਵਿਚ ਆਪ ਆਕੇ ਉਸੀ RESP ਲਈ ਵੀ ਕਹਿ ਸਕਦੇ ਹੋ।

 2. ਕੀ ਕਰਾਂ, ਜੇ ਮੇਰੀ ਮਾਲੀ ਸੰਸਥਾ ਕੋਲ Start My RESP ਬਾਰੇ ਵਿਕਲਪ ਨਹੀਂ ਹੈ?

  Start My RESP ਅਰਜ਼ੀ ਭਰਨ ਲਈ ਤੁਹਾਨੂੰ ਸਾਡੀਆਂ ਭਾਈਵਾਲ ਮਾਲੀ ਸੰਸਥਾਵਾਂ ਵਿਚੋਂ ਕਿਸੇ ਇੱਕ ਦਾ ਮੌਜੂਦਾ ਗਾਹਕ ਹੋਣ ਦੀ ਵੀ ਲੋੜ ਨਹੀਂ ਹੈ। ਕੈਨੇਡਾ ਲਰਨਿੰਗ ਬੌਂਡ ਲੈਣ ਲਈ ਤੁਸੀਂ ਕਿਸੇ ਵੀ RESP ਪ੍ਰੋਵਾਈਡਰ ਕੋਲ ਖਾਤਾ ਖੋਲ੍ਹ ਸਕਦੇ ਹੋ।

  ਇਸਦੇ ਨਾਲ ਹੀ, ਤੁਸੀਂ ਆਪਣੀ ਮਾਲੀ ਸੰਸਥਾ ਨਾਲ ਸੰਪਰਕ ਕਰਕੇ ਕੈਨੇਡਾ ਲਰਨਿੰਗ ਬੌਂਡ ਲੈਣ ਲਈ ਇੱਕ RESP ਖੋਲ੍ਹਣ ਵਾਸਤੇ ਉਹਨਾਂ ਨੂੰ ਤੁਹਾਡੀ ਮਦਦ ਕਰਨ ਲਈ ਕਹਿ ਸਕਦੇ ਹੋ।

 3. ਮਾਲੀ ਸੰਸਥਾ ਮੈਨੂੰ ਕਦੋਂ ਕਾੱਲ ਕਰੇਗੀ?

  ਤੁਹਾਡੀ ਅਰਜ਼ੀ ਸਿੱਧਿਆਂ ਤੁਹਾਡੀ ਪਸੰਦ ਦੀ ਮਾਲੀ ਸੰਸਥਾ ਨੂੰ ਭੇਜੀ ਜਾਂਦੀ ਹੈ। ਤੁਹਾਡੇ ਵਲੋਂ ਆਪਣੀ ਅਰਜ਼ੀ ਜਮ੍ਹਾ ਕਰਦਿਆਂ ਹੀ, ਤੁਸੀਂ ਮਾਲੀ ਸੰਸਥਾ ਵਲੋਂ 2 – 3 ਕਾਰੋਬਾਰੀ ਦਿਨਾਂ ਦੇ ਅੰਦਰ ਤੁਹਾਡੇ ਨਾਲ ਸੰਪਰਕ ਕੀਤੇ ਜਾਣ ਦੀ ਉਮੀਦ ਕਰ ਸਕਦੇ ਹੋ। ਜੇ ਤੁਸੀਂ ਅਰਜ਼ੀ ਜਮ੍ਹਾ ਕਰਾਈ ਹੈ ਅਤੇ ਇਸ ਗੱਲੋਂ ਫ਼ਿਕਰਮੰਦ ਹੋ ਕਿ ਤੁਹਾਨੂੰ ਕੋਈ ਜਵਾਬ ਨਹੀਂ ਮਿਲਿਆ, ਤਾਂ ਕਿਰਪਾ ਕਰਕੇ info@smartsaver.org ਤੇ ਈਮੇਲ ਰਾਹੀਂ ਜਾਂ 1-855-RESP-CLB (737-7252) ਤੇ ਫੋਨ ਕਰਕੇ SmartSAVER ਨਾਲ ਸੰਪਰਕ ਕਰੋ।

 4. ਜੇ ਪਹਿਲਾਂ ਹੀ RESP ਹੈ। ਕੀ ਮੈਨੂੰ ਕੈਨੇਡਾ ਲਰਨਿੰਗ ਬੌਂਡ ਮਿਲ ਸਕਦਾ ਹੈ?

  ਜੇ ਤੁਹਾਡੇ ਕੋਲ ਪਹਿਲਾਂ ਹੀ RESP ਹੈ, ਤਾਂ ਤੁਹਾਡੇ ਕੋਲ ਪਹਿਲਾਂ ਹੀ ਕੈਨੇਡਾ ਲਰਨਿੰਗ ਬੌਂਡ ਹੋ ਸਕਦਾ ਹੈ। ਪਤਾ ਲਾਉਣ ਲਈ ਆਪਣੇ RESP ਪ੍ਰੋਵਾਈਡਰ ਨਾਲ ਸੰਪਰਕ ਕਰੋ।

 5. Start My RESP ਦੀ ਵਰਤੋਂ ਕੌਣ ਕਰ ਸਕਦਾ ਹੈ?

  Start My RESP ਕੈਨੇਡਾ ਲਰਨਿੰਗ ਬੌਂਡ – ਯੋਗ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਣਾਇਆ ਗਿਆ ਸੀ। ਕੈਨੇਡਾ ਲਰਨਿੰਗ ਬੌਂਡ ਯੋਗਤਾ ਬਾਰੇ ਹੋਰ ਜਾਣਨ ਲਈ click here (ਇਥੇ ਕਲਿੱਕ ਕਰੋ)।

 6. SmartSAVER.org ਤੇ Start My RESP ਅਰਜ਼ੀ ਬਾਰੇ ਮੈਂ ਕਿਸ ਨਾਲ ਗੱਲ ਕਰ ਸਕਦਾ/ਸਕਦੀ ਹਾਂ?

  ਕਿਰਪਾ ਕਰਕੇ info@smartsaver.org ਤੇ ਈਮੇਲ ਕਰਕੇ ਜਾਂ 1-855-RESP-CLB (737-7252) ਤੇ ਫੋਨ ਕਰਕੇ ਸਾਡੇ ਨਾਲ ਸੰਪਰਕ ਕਰੋ। ਅਨੁਵਾਦ ਸੇਵਾਵਾਂ ਨਾਲ ਲਾਈਵ ਸਪੋਰਟ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ – ਸ਼ਾਮੀਂ 5 ਵਜੇ ਵਿਚਕਾਰ ਉਪਲਬਧ ਹੈ।

 7. ਤੁਸੀਂ ਮੇਰੀ ਨਿਜੀ ਜਾਣਕਾਰੀ ਨਾਲ ਕੀ ਕਰਦੇ ਹੋ ਅਤੇ ਇਸਨੂੰ ਕਿਵੇਂ ਰਖਿਆ ਜਾਂਦਾ ਹੈ?

  ਤੁਹਾਡਾ RESP ਖੋਲ੍ਹਣ ਲਈ, ਤੁਹਾਡੀ ਨਿਜੀ ਜਾਣਕਾਰੀ ਸਿਰਫ਼ ਤੁਹਾਡੇ ਵਲੋਂ ਚੁਣੀ ਗਈ ਮਾਲੀ ਸੰਸਥਾ ਨੂੰ ਸੁਰੱਖਿਅਤ ਢੰਗ ਨਾਲ ਭੇਜੀ ਜਾਂਦੀ ਹੈ। SmartSAVER ਸੋਸ਼ਲ ਇੰਸ਼ਿਓਰੈਂਸ ਨੰਬਰਾਂ ਵਰਗੀ ਸੰਵੇਦਨਸ਼ੀਲ ਨਿਜੀ ਜਾਣਕਾਰੀ ਨਹੀਂ ਰੱਖਦਾ। ਅਸੀਂ ਤੁਹਾਡੀ ਨਿਜੀ ਜਾਣਕਾਰੀ ਨਾਲ ਕਿਵੇਂ ਨਜਿੱਠਦੇ ਹਾਂ, ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ Privacy Policy (ਨਿੱਜਤਾ ਪਾੱਲਿਸੀ) ਵੇਖੋ।

 8. Start My RESP ਦੀ ਵਰਤੋਂ ਕਰਦਿਆਂ RESP ਖੋਲ੍ਹਣ ਲਈ ਕਿੰਨਾ ਪੈਸਾ ਲੱਗਦਾ ਹੈ?

  SmartSAVER ਦੀ Start My RESP ਆਨਲਾਈਨ ਅਰਜ਼ੀ ਦੀ ਵਰਤੋਂ ਕਰਦਿਆਂ RESP ਖੋਲ੍ਹਣ ਲਈ ਕੋਈ ਪੈਸਾ ਨਹੀਂ ਲੱਗਦਾ। SmartSAVER ਦੇ ਭਾਈਵਾਲ, ਵਿਸ਼ੇਸ਼ ਤੌਰ ਤੇ RESP ਪ੍ਰੋਵਾਈਡਰਾਂ ਨਾਲ, ਜੋ RESP ਨਾਲ ਕੋਈ ਖਾਤਾ ਨਹੀਂ ਦੇ ਸੈਟ ਅਪ, ਨਾਂ ਦਰਜ ਕਰਾਉਣ ਜਾਂ ਸਲਾਨਾ ਫ਼ੀਸ ਜਾਂ ਘੱਟੋ-ਘੱਟ ਯੋਗਦਾਨ ਤੋਂ ਬਿਨਾ ਦੀ ਸ਼ਰਤ ਦੀ ਪੇਸ਼ਕਸ਼ ਕਰਦੇ ਹਨ। ਕੈਨੇਡਾ ਲਰਨਿੰਗ ਬੌਂਡ ਲੈਣ ਲਈ ਤੁਹਾਨੂੰ ਆਪਣੇ ਬੱਚੇ ਦੇ RESP ਵਿਚ ਕੋਈ ਪੈਸਾ ਪਾਉਣ ਦੀ ਲੋੜ ਨਹੀਂ ਹੈ।

 9. ਘੁੰਡੀ ਕੀ ਹੈ?

  ਕੈਨੇਡਾ ਲਰਨਿੰਗ ਬੌਂਡ ਸਿਰਫ਼ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਲਈ ਵਰਤਿਆ ਜਾ ਸਕਦਾ ਹੈ ਅਤੇ ਇਸਦੀ ਵਰਤੋਂ 36 ਸਾਲ ਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ। ਜੇ ਬੱਚਾ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਕਰਨ ਲਈ ਨਹੀਂ ਜਾਂਦਾ, ਤਾਂ ਕੈਨੇਡਾ ਲਰਨਿੰਗ ਬੌਂਡ ਅਤੇ ਇਸ ਨਾਲ ਮੇਲ ਖਾਂਦੀਆਂ ਕੋਈ ਵੀ ਗ੍ਰਾਂਟਾਂ, ਸਰਕਾਰ ਨੂੰ ਵਾਪਸ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਆਪਣੇ ਬੱਚੇ ਦੀ RESP ਲਈ ਕੋਈ ਵੀ ਯੋਗਦਾਨ, ਜੋ ਤੁਸੀਂ ਕੀਤਾ ਹੋ ਸਕਦਾ ਹੈ, ਹਮੇਸ਼ਾ ਤੁਹਾਡੀ ਸੰਪਤੀ ਰਹੇਗਾ ਅਤੇ ਤੁਹਾਨੂੰ ਹਮੇਸ਼ਾ ਵਾਪਸ ਕੀਤਾ ਜਾ ਸਕਦਾ ਹੈ।