ਵਿੱਦਿਆ ਲਈ ਮੁਫ਼ਤ ਰਕਮ

ਸੂਬਾਈ ਗ੍ਰਾਂਟਾਂ

BC ਟ੍ਰੇਨਿੰਗ ਅਤੇ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ

BC ਸਰਕਾਰ ਇਸ ਵੇਲੇ BC ਦੇ 6 ਤੋਂ 9 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ $1,200 ਦੀ ਇੱਕ-ਮੁਸ਼ਤ ਬੱਚਤਾਂ ਦੀ ਗ੍ਰਾਂਟ ਦੇ ਰਹੀ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਇਹ ਪੈਸਾ ਮੁਫ਼ਤ ਮਿਲੇ, ਤੁਹਾਡੇ ਬੱਚੇ ਦਾ RESP ਅਕਾਉਂਟ ਜ਼ਰੂਰ ਹੋਣਾ ਚਾਹੀਦਾ ਹੈ। BC ਸਰਕਾਰ ਤੋਂ ਇਹ ਪੈਸਾ ਲੈਣ ਲਈ ਤੁਹਾਨੂੰ RESP ਵਿਚ ਆਪਣਾ ਕੋਈ ਪੈਸਾ ਨਹੀਂ ਪਾਉਣਾ ਪੈਣਾ। ਜੇ ਤੁਹਾਡਾ ਬੱਚਾ ਕੈਨੇਡਾ ਲਰਨਿੰਗ ਬੌਂਡ (Canada Learning Bond), ਲਈ ਯੋਗ ਹੈ, ਤਾਂ ਤੁਹਾਨੂੰ ਦੋਵੇਂ ਗ੍ਰਾਂਟਾਂ ਮੁਫ਼ਤ ਮਿਲ ਸਕਦੀਆਂ ਹਨ!

ਕੀ ਤੁਹਾਡੇ ਬੱਚੇ ਨੂੰ BC ਗ੍ਰਾਂਟ ਮਿਲ ਸਕਦੀ ਹੈ?

1 ਜਨਵਰੀ, 2006 ਜਾਂ ਉਸ ਤੋਂ ਬਾਅਦ ਪੈਦਾ ਹੋਏ ਸਾਰੇ ਬੱਚੇ, ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਅਰਜ਼ੀ ਦੇਣ ਵੇਲੇ BC ਵਿਚ ਰਹਿੰਦੇ ਹਨ, BC ਗ੍ਰਾਂਟ ਲੈ ਸਕਦੇ ਹਨ।

ਮੈਨੂੰ ਆਪਣੇ ਬੱਚੇ ਦੀ BC ਗ੍ਰਾਂਟ ਕਿਵੇਂ ਮਿਲ ਸਕਦੀ ਹੈ?

BC ਗ੍ਰਾਂਟ ਲੈਣ ਲਈ, ਇੱਕ RESP ਅਕਾਊਂਟ ਖੋਲ੍ਹੋ, ਜਿੱਥੇ ਸਰਕਾਰ ਪੈਸਾ ਜਮ੍ਹਾਂ ਕਰਾ ਸਕੇ । ਜਦੋਂ ਤੁਹਾਡਾ ਬੱਚਾ 6 ਸਾਲ ਦਾ ਹੋ ਜਾਏ, ਤਾਂ ਫਿਰ ਆਪਣੇ RESP ਪ੍ਰੋਵਾਈਡਰ ਰਾਹੀਂ BC ਗ੍ਰਾਂਟ ਲਈ ਅਰਜ਼ੀ ਦਿਓ। ਆਪਣੇ ਬੱਚੇ ਦੇ 9 ਸਾਲ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਅਰਜ਼ੀ ਜ਼ਰੂਰ ਦੇਣੀ ਚਾਹੀਦੀ ਹੈ।

ਕੀ BC ਗ੍ਰਾਂਟ ਲੈਣ ਵਿਚ SmartSAVER ਮੇਰੀ ਮਦਦ ਕਰ ਸਕਦਾ ਹੈ?

ਹਾਂ! SmartSAVER ਦੀ ਆਨਲਾਈਨ ਅਰਜ਼ੀ, ਕੈਨੇਡਾ ਲਰਨਿੰਗ ਬੌਂਡ ਅਤੇ BC ਗ੍ਰਾਂਟ ਲਈ ਅਰਜ਼ੀ ਦੇਣ 'ਚ ਤੁਹਾਡੀ ਮਦਦ ਕਰੇਗੀ। ਸਾਡੇ ਭਾਈਵਾਲ ਬੈਂਕ ਹੁਣ ਨਵੀਂ ਗ੍ਰਾਂਟ ਲਈ ਸੈੱਟ ਅੱਪ ਤਿਆਰ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਤੁਹਾਡੇ ਬੱਚੇ ਨੂੰ ਮੁਫ਼ਤ BC ਗ੍ਰਾਂਟ ਮਿਲਣਾ ਯਕੀਨੀ ਬਣਾਉਣ ਲਈ, ਜੇ ਕਿਸੇ ਵਾਧੂ ਕਾਰਵਾਈ ਦੀ ਲੋੜ ਪਈ, ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

ਜੇ ਮੇਰਾ ਬੱਚਾ ਇਸ ਵੇਲੇ ਲਗਭਗ 9 ਸਾਲ ਦਾ ਹੈ, ਤਾਂ ਕੀ ਕਰਾਂ?

BC ਸਰਕਾਰ ਨੇ 9ਵੇਂ ਜਨਮ-ਦਿਨ ਦੇ ਨੇੜੇ-ਤੇੜੇ ਪਹੁੰਚਣ ਵਾਲੇ ਬੱਚਿਆਂ ਲਈ ਅਰਜ਼ੀ ਦੇਣ ਦੀ ਮਿਆਦ ਵਧਾ ਦਿੱਤੀ ਹੈ। ਅਰਜ਼ੀ ਦੇਣ ਦੀ ਮਿਆਦ ਦੀ ਸੂਚੀ ਲਈ (ਇੱਥੇ) ਵੇਖੋ।

ਅਲਬਰਟਾ ਸੈਂਟੇਨੀਅਲ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ - 31 ਜੁਲਾਈ, 2015 ਨੂੰ ਖ਼ਤਮ ਹੋ ਗਈ ਹੈ