ਅਸੀਂ ਲੋਕਾਂ ਦੀ ਨਿਜੀ ਜਾਣਕਾਰੀ ਦੀ ਨਿੱਜਤਾ ਦੀ ਰਾਖੀ ਦੀ ਅਹਿਮੀਅਤ ਅਤੇ ਹਰ ਕਿਸਮ ਦੀ ਗੁਪਤ ਜਾਣਕਾਰੀ ਦੀ ਰਾਖੀ ਦੀ ਅਹਿਮੀਅਤ ਸਮਝਦੇ ਹਾਂ। ਇਹ ਦਸਤਾਵੇਜ਼ ਨਿਜੀ ਜਾਣਕਾਰੀ ਸਮੇਤ ਨਿਜੀ ਜਾਣਕਾਰੀ ਇਕੱਠੀ ਕਰਨ, ਵਰਤੋਂ ਅਤੇ ਖ਼ੁਲਾਸੇ ਅਤੇ ਹਰ ਕਿਸਮ ਦੀ ਨਿਜੀ ਜਾਣਕਾਰੀ ਦੀ ਸੁਰੱਖਿਆ ਸਬੰਧੀ ਸਾਡੀ ਪਾੱਲਿਸੀ ਨਿਰਧਾਰਤ ਕਰਦਾ ਹੈ।
SmartSAVER, ਸਿਰਫ਼ SmartSAVER ਪ੍ਰੋਗਰਾਮ ਨੂੰ ਚਲਾਉਣ ਲਈ ਲੋੜੀਂਦੀ ਅਤੇ ਉਹਨਾਂ ਲੋਕਾਂ ਨੂੰ ਸਬੰਧਿਤ ਸੇਵਾਵਾਂ ਉਪਲਬਧ ਕਰਾਉਣ ਲਈ SmartSAVER ਦੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲਿਆਂ ਦੀ ਨਿਜੀ ਜਾਣਕਾਰੀ ਇਕੱਠੀ ਕਰਦਾ, ਵਰਤੋਂ ਕਰਦਾ, ਸਟੋਰ ਕਰਦਾ ਅਤੇ ਖ਼ੁਲਾਸਾ ਕਰਦਾ ਹੈ। SmartSAVER ਦੀਆਂ ਕਾਰਵਾਈਆਂ ਵਿਚ ਹੇਠਾਂ ਦਿੱਤੇ ਕੰਮ ਸ਼ਾਮਿਲ ਹਨ, ਪਰ ਇਹਨਾਂ ਤੱਕ ਹੀ ਸੀਮਤ ਨਹੀਂ: ਕਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ (CESG) ਅਤੇ ਕਨੇਡਾ ਲਰਨਿੰਗ ਬੌਂਡ (CLB) ਦੋਵੇਂ ਕਨੇਡਾ ਸਰਕਾਰ ਦੇ ਇੱਕ ਮਹਿਕਮੇ, ਕਨੇਡਾ ਦੇ ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ ਵਲੋਂ ਚਲਾਏ ਜਾਂਦੇ ਹਨ, ਦੇ ਸਬੰਧ ਵਿਚ ਨਿਜੀ ਜਾਣਕਾਰੀ ਇਕੱਠੀ ਕਰਦੇ ਅਤੇ ਇਸਦੀ ਵਰਤੋਂ ਕਰਦੇ ਹਨ; CESG ਅਤੇ CLB ਸਬੰਧੀ ਕਨੇਡਾ ਸਰਕਾਰ ਦਾ ਇੱਕ ਮਹਿਕਮਾ, ਕਨੇਡਾ ਦੇ ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ ਨੂੰ ਅਪ੍ਰਤੱਖ ਤੌਰ 'ਤੇ ਨਿਜੀ ਜਾਣਕਾਰੀ ਦਿੰਦਾ ਹੈ; ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ (RESP) ਅਤੇ RESP ਪ੍ਰੋਵਾਈਡਰਾਂ ਅਤੇ (ਮਾਲੀ ਸੇਵਾ ਸਬੰਧੀ ਹੋਰ ਪ੍ਰੋਵਾਈਡਰਾਂ) ਸਬੰਧੀ ਨਿਜੀ ਜਾਣਕਾਰੀ ਇਕੱਠੀ ਕਰਦਾ ਅਤੇ ਵਰਤੋਂ ਕਰਦਾ ਹੈ; RESP ਪ੍ਰੋਵਾਈਡਰਾਂ ਅਤੇ (ਮਾਲੀ ਸੇਵਾ ਸਬੰਧੀ ਹੋਰ ਪ੍ਰੋਵਾਈਡਰਾਂ) ਨੂੰ ਸਿੱਧਿਆਂ ਨਿਜੀ ਜਾਣਕਾਰੀ ਦਿੰਦਾ ਹੈ; SmartSAVER ਵੈਬਸਾਈਟ ਦੀ ਕਾਰਵਾਈ, SmartSAVER ਦੀ ਮਾਰਕੀਟਿੰਗ ਕਰਨਾ; ਅਤੇ ਵਿਸ਼ਲੇਸ਼ਣੀ ਅਤੇ ਮਾਰਕੀਟਿੰਗ ਉਦੇਸ਼ਾਂ ਲਈ ਅੰਕੜੇ ਇਕੱਠੇ ਕਰਨਾ। SmartSAVER ਵੈਬਸਾਈਟ ਨੂੰ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ, ਜਦ ਤੱਕ ਕਿ ਤੁਹਾਡੇ ਵਲੋਂ ਦਿੱਤੀ ਗਈ ਸਹਿਮਤੀ ਜਾਂ ਕਾਨੂੰਨੀ ਲੋੜਾਂ ਅਨੁਸਾਰ ਇਸਦਾ ਖ਼ੁਲਾਸਾ ਨਹੀਂ ਕੀਤਾ ਜਾਂਦਾ। ਸਾਰੇ ਮਾਮਲਿਆਂ ਵਿਚ, ਵਰਤੋਂ ਕਰਨ ਵਾਲਿਆਂ, ਜੋ ਕਿ SmartSAVER ਸਾਈਟ (ਹਰ ''ਵਰਤੋਂ ਕਰਨ ਵਾਲਾ'') 'ਤੇ ਰਜਿਸਟਰ ਹਨ, ਵਲੋਂ ਨਿਜੀ ਜਾਣਕਾਰੀ ਦੇਣ ਦਾ ਪ੍ਰਬੰਧ ਸਵੈ-ਇੱਛਾ 'ਤੇ ਹੈ: ਵਰਤੋਂ ਕਰਨ ਵਾਲੇ ਵਲੋਂ ਦਿੱਤੀ ਗਈ ਕੋਈ ਵੀ ਨਿਜੀ ਜਾਣਕਾਰੀ ਵਰਤੋਂ ਕਰਨ ਵਾਲੇ ਦੇ ਕਹਿਣ 'ਤੇ ਲਈ ਜਾਂਦੀ ਹੈ।
ਵਰਤੋਂ ਕਰਨ ਵਾਲੇ ਵਲੋਂ ਦਿੱਤੀ ਗਈ ਜਾਣਕਾਰੀ ਬਾਹਰੀ ਸੰਸਥਾਵਾਂ ਨੂੰ ਨਹੀਂ ਭੇਜੀ ਜਾਏਗੀ, ਕਾਰੋਬਾਰ ਨਹੀਂ ਕੀਤਾ ਜਾਏਗਾ ਜਾਂ ਵੇਚੀ ਨਹੀਂ ਜਾਏਗੀ, ਜਦ ਤੱਕ ਕਿ ਤੁਹਾਡੇ ਵਲੋਂ ਦਿੱਤੀ ਗਈ ਸਹਿਮਤੀ ਅਨੁਸਾਰ ਇਸਦਾ ਖ਼ੁਲਾਸਾ ਨਹੀਂ ਕੀਤਾ ਜਾਂਦਾ। SmartSAVER ਨਾਲ ਰਜਿਸਟਰ ਵਰਤੋਂ ਕਰਨ ਵਾਲੇ ਕਿਸੇ ਵੀ ਉਦੇਸ਼ ਲਈ, ਕਿਸੇ ਵੀ ਸਮੇਂ ਆਪਣੀ ਈਮੇਲ ਸੂਚੀ ਅਤੇ ਕਿਸੇ ਹੋਰ ਇਲੈਕਟ੍ਰਾੱਨਿਕ ਵੰਡ ਸੂਚੀ ਵਿਚੋਂ ਨਿਜੀ ਜਾਣਕਾਰੀ ਹਟਾਉਣ ਦੀ ਬੇਨਤੀ ਕਰ ਸਕਦੇ ਹਨ। SmartSAVER ਕੋਲ ਜਾਣਕਾਰੀ ਭੇਜਣ, ਸੁਆਲਾਂ ਦੇ ਜਵਾਬ ਦੇਣ ਜਾਂ ਸਾਡੇ ਪ੍ਰੋਗਰਾਮ ਜਾਂ ਸਾਡੀਆਂ ਪਾਲਿਸੀਆਂ ਵਿਚ ਕਿਸੇ ਵੀ ਤਬਦੀਲੀਆਂ ਬਾਰੇ ਜਾਣਕਾਰੀ ਦੇਣ ਲਈ ਕਿਸੇ ਵੀ ਵੇਲੇ ਕਿਸੇ ਵੀ ਵਰਤੋਂ ਕਰਨ ਵਾਲੇ ਨਾਲ ਸੰਪਰਕ ਕਰਨ ਦਾ ਹੱਕ ਰਾਖਵਾਂ ਹੈ।
SmartSAVER, SmartSAVER ਵੈਬਸਾਈਟ ਦੀ ਵਰਤੋਂ ਅਤੇ ਟ੍ਰੈਫ਼ਿਕ ਸਬੰਧੀ ਅੰਕੜਿਆਂ ਦਾ ਰਿਕਾਰਡ ਰੱਖਦਾ ਹੈ। ਇਸ ਜਾਣਕਾਰੀ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਅਕਸਰ ਕਿਹੜੇ ਪੇਜ ਸਭ ਤੋਂ ਵੱਧ ਵੇਖੇ ਜਾਂਦੇ ਹਨ ਅਤੇ ਸਾਈਟ ਵੇਖਣ ਵਾਲੇ ਲੋਕ ਕਿਸ ਡੋਮੇਨ ਤੋਂ ਹਨ। ਇਹਨਾਂ ਰੁਝਾਨਾਂ ਦਾ ਪਤਾ ਲਾਕੇ ਵਿਜ਼ਿਟਰਾਂ ਨੂੰ ਹੋਰ ਲਾਹੇਵੰਦ ਜਾਣਕਾਰੀ ਉਪਲਬਧ ਕਰਾਉਣ ਵਿਚ ਸਾਨੂੰ ਮਦਦ ਮਿਲਦੀ ਹੈ।
SmartSAVER ਨੇ ਨਿਜੀ ਜਾਣਕਾਰੀ ਸਬੰਧੀ ਨਿੱਜਤਾ ਮਾਮਲਿਆਂ ਅਤੇ ਪੁੱਛਗਿੱਛ ਨਾਲ ਨਜਿੱਠਣ ਲਈ ਨਿੱਜਤਾ ਪਾਲਣਾ ਅਫ਼ਸਰ ਨਿਯੁਕਤ ਕੀਤਾ ਹੈ।
SmartSAVER ਤਾਂ ਹੀ ਨਿਜੀ ਜਾਣਕਾਰੀ ਦਾ ਖ਼ੁਲਾਸਾ ਕਰੇਗਾ, ਜੇ ਸਬੰਧਿਤ ਵਿਅਕਤੀ ਵਲੋਂ ਸਹਿਮਤੀ ਦਿੱਤੀ ਗਈ ਹੋਵੇ, ਜਾਂ:
ਨਾ ਤਾਂ SmartSAVER ਨਾ ਹੀ ਦਿ ਓਮੇਗਾ ਫ਼ਾਉਂਡੇਸ਼ਨ, ਉਹਨਾਂ ਸਾਈਟਾਂ, ਜੋ ਲਿੰਕ ਉਪਲਬਧ ਕਰਾ ਸਕਦੀਆਂ ਹਨ, ਦੇ ਮਜ਼ਮੂਨ, ਸੁਰੱਖਿਆ, ਪਹੁੰਚਯੋਗਤਾ ਜਾਂ ਸਟੀਕਤਾ ਦੀ ਜ਼ਿੰਮੇਵਾਰੀ ਜਾਂ ਕੰਟਰੋਲ ਦੀ ਜ਼ਿੰਮੇਵਾਰੀ ਲੈਂਦਾ ਹੈ। SmartSAVER ਸਾਈਟ ਛੱਡਣ ਲੱਗਿਆਂ (ਕਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ (CESG), ਕਨੇਡਾ ਲਰਨਿੰਗ ਬੌਂਡ (CLB), ਕਨੇਡਾ ਸਰਕਾਰ ਦੇ ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ, ਕੋਈ ਹੋਰ ਸਰਕਾਰੀ ਜਾਂ ਪਬਲਿਕ ਸੰਸਥਾ ਜਾਂ ਨੀਮ-ਪਬਲਿਕ ਸੰਸਥਾ ਜਾਂ ਕੋਈ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ (RESP) ਪ੍ਰੋਵਾਈਡਰ ਜਾਂ ਮਾਲੀ ਸੇਵਾ ਸਬੰਧੀ ਹੋਰ ਪ੍ਰੋਵਾਈਡਰ) ਜਿਸ ਸਾਈਟ 'ਤੇ ਤੁਸੀਂ ਜਾ ਰਹੇ ਹੋ, 'ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਨਿੱਜਤਾ ਪਾਲਿਸੀ ਅਤੇ ਸੁਰੱਖਿਆ ਸਰਟੀਫ਼ਿਕੇਟ ਵੇਖੋ।
ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ, ਕਨੇਡਾ ਅਤੇ/ਜਾਂ ਕਨੇਡਾ ਸਰਕਾਰ (ਕਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ (CESG), ਕਨੇਡਾ ਲਰਨਿੰਗ ਬੌਂਡ (CLB) ਜਾਂ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ (RESP) ਸਬੰਧੀ SmartSAVER ਵੈਬਸਾਈਟ ਜਾਂ SmartSAVER ਪ੍ਰੋਗਰਾਮ ਤੱਕ ਪਹੁੰਚ ਦੇ ਅਮਲ ਬਾਰੇ ਜਾਂ ਰਾਹੀਂ) ਇੱਕ ਵਿਅਕਤੀ ਵਲੋਂ ਦਿੱਤੀ ਗਈ ਸਿੱਧੀ ਜਾਂ ਅਸਿੱਧੀ ਕੋਈ ਵੀ ਨਿਜੀ ਜਾਣਕਾਰੀ ਨਿੱਜਤਾ ਕਾਨੂੰਨ ਹੇਠ ਵਿਅਕਤੀ ਦੇ ਨਿੱਜਤਾ ਹੱਕਾਂ ਅਧੀਨ ਹੈ, ਜੋ ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ, ਕਨੇਡਾ ਅਤੇ/ਜਾਂ ਕਨੇਡਾ ਸਰਕਾਰ 'ਤੇ ਲਾਗੂ ਹੁੰਦੇ ਹਨ। ਨਾ ਤਾਂ SmartSAVER ਨਾ ਹੀ ਦਿ ਓਮੇਗਾ ਫ਼ਾਉਂਡੇਸ਼ਨ, ਨਿੱਜਤਾ ਕਾਨੂੰਨ ਜੋ ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ, ਕਨੇਡਾ ਅਤੇ/ਜਾਂ ਕਨੇਡਾ ਸਰਕਾਰ 'ਤੇ ਲਾਗੂ ਹੁੰਦੇ ਹਨ, ਦੇ ਪ੍ਰਸ਼ਾਸਨ ਦੇ ਕਿਸੇ ਵੀ ਪਹਿਲੂ ਦੀ ਜਾਂ ਕੰਟਰੋਲ ਦੀ ਜ਼ਿੰਮੇਵਾਰੀ ਲੈਂਦਾ ਹੈ। ਨਿੱਜਤਾ ਕਾਨੂੰਨ ਦੇ ਸਬੰਧ ਵਿਚ, ਕਿਉਂਕਿ ਇਹ ਕਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ (CESG) ਅਤੇ ਕਨੇਡਾ ਲਰਨਿੰਗ ਬੌਂਡ (CLB), ਮਨੁੱਖੀ ਵਸੀਲਿਆਂ ਅਤੇ ਮੁਹਾਰਤਾਂ ਸਬੰਧੀ ਵਿਕਾਸ, ਕਨੇਡਾ ਅਤੇ/ਜਾਂ ਕਨੇਡਾ ਸਰਕਾਰ ਨਾਲ ਸਬੰਧਿਤ ਹੈ, ਲਈ ਕਿਰਪਾ ਕਰਕੇ ਹੇਠਾਂ ਦਿੱਤੀ ਵੈਬਸਾਈਟ 'ਆਪਣੇ ਨਿੱਜਤਾ ਹੱਕ' ਵੇਖੋ
http://www.esdc.gc.ca/assets/portfolio/docs/en/student_loans/resp/forms/sde0093.pdf.
SmartSAVER ਜਾਣਕਾਰੀ ਦੀ ਸੰਵੇਦਨਸ਼ੀਲਤਾ ਲਈ ਢੁਕਵੀਂ ਸੰਸਥਾਗਤ, ਮਾਅਦੀ, ਮਕੈਨੀਕਲ ਅਤੇ ਇਲੈਕਟ੍ਰਾੱਨਿਕ ਸੁਰੱਖਿਆ ਨਾਲ ਨਿਜੀ ਜਾਣਕਾਰੀ ਸਮੇਤ ਹਰ ਕਿਸਮ ਦੀ ਗੁਪਤ ਜਾਣਕਾਰੀ ਦੀ ਰਾਖੀ ਕਰਦਾ ਹੈ।
ਕੋਈ ਵੀ ਵਿਅਕਤੀ SmartSAVER ਵਲੋਂ ਰੱਖੀ ਗਈ ਗਈ ਉਸਦੀ ਨਿਜੀ ਜਾਣਕਾਰੀ ਤੱਕ ਪਹੁੰਚ ਲਈ ਲਿਖਤੀ ਬੇਨਤੀ ਕਰ ਸਕਦਾ ਹੈ। SmartSAVER, ਦਿ ਓਮੇਗਾ ਫ਼ਾਉਂਡੇਸ਼ਨ ਵਲੋਂ ਚਲਾਈ ਜਾਂਦੀ ਹੈ।
ਸਾਰੀ ਚਿੱਠੀ-ਪੱਤਰੀ ਹੇਠਾਂ ਦਿੱਤੇ ਪਤੇ ਤੇ ਭੇਜਣੀ ਚਾਹੀਦੀ ਹੈ
SmartSAVER ਨਿੱਜਤਾ ਪਾਲਣਾ ਸਬੰਧੀ ਅਫ਼ਸਰ ਦਿ ਓਮੇਗਾ ਫ਼ਾਉਂਡੇਸ਼ਨ
SmartSAVER Privacy Compliance Officer
The Omega Foundation
1407 Yonge Street
Suite 503
Toronto, ON
M4T 1Y7
ਟੈਲੀਫੋਨ: 855-737-7252
ਫ਼ੈਕਸ: 647-776-7575
ਈਮੇਲ: info@smartsaver.org