ਪਲਾਨਸ ਦੀ ਤੁਲਨਾ ਕਰਨਾ

RESP ਚੁਣਨਾ

ਚੁਣਨ ਲਈ ਬਹੁਤ ਸਾਰੇ RESP ਪ੍ਰੋਵਾਈਡਰ ਹਨ, ਪਰ ਸਾਰੇ ਕੈਨੇਡਾ ਲਰਨਿੰਗ ਬੌਂਡ ਦੀ ਪੇਸ਼ਕਸ਼ ਨਹੀਂ ਕਰਦੇ। RESP ਪ੍ਰੋਵਾਈਡਰਾਂ ਦੀ ਪੂਰੀ ਸੂਚੀ ਲਈ ਇਥੇ ਕਲਿੱਕ ਕਰੋ।

ਆਪਣੀਆਂ ਸ਼ਰਤਾਂ ਅਤੇ ਪਾਬੰਦੀਆਂ ਕਰਕੇ RESP ਬਹੁਤ ਵੱਖਰੇ ਹੋ ਸਕਦੇ ਹਨ। ਆਪਣਾ RESP ਸ਼ੁਰੂ ਕਰਨ ਲੱਗਿਆਂ ਚੋਣ ਕਰਨ ਵੇਲੇ ਤੁਸੀਂ ਅੱਗੇ ਚੱਲਕੇ ਹੋਣ ਵਾਲੀ ਪਰੇਸ਼ਾਨੀ ਅਤੇ ਪੈਸਿਆਂ ਸਬੰਧੀ ਮਾਮਲਿਆਂ ਤੋਂ ਬਚ ਸਕਦੇ ਹੋ।

RESP ਦੀ ਚੋਣ ਕਰਨ ਲੱਗਿਆਂ, ਇਹ ਬਹੁਤ ਜ਼ਰੂਰੀ ਹੈ ਕਿ:

  • ਇਹ ਜਾਣੋ ਕਿ ਤੁਸੀਂ ਇੱਕ RESP ਵਿਚ ਕੀ ਚਾਹੁੰਦੇ ਹੋ;
  • ਸਮਝੋ ਕਿ ਤੁਹਾਨੂੰ ਕੀ ਦਿੱਤਾ ਜਾ ਰਿਹਾ ਹੈ; ਅਤੇ
  • ਯਕੀਨੀ ਬਣਾਓ ਕਿ ਜੋ ਤੁਸੀਂ ਚੁਣ ਰਹੇ ਹੋ, ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰੇ।

ਢੁਕਵਾਂ RESP ਚੁਣਨ ਬਾਰੇ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ