ਵਿੱਦਿਆ ਲਈ ਮੁਫ਼ਤ ਰਕਮ

ਕੈਨੇਡਾ ਲਰਨਿੰਗ ਬੌਂਡ

ਤੁਸੀਂ $2,000 ਤੱਕ ਵਿੱਦਿਆ ਲਈ ਮੁਫ਼ਤ ਰਕਮ ਲੈ ਸਕਦੇ ਹੋ...ਸੱਚੀ-ਮੁੱਚੀ! ਤੁਹਾਨੂੰ ਸਿਰਫ਼ ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲੈਨ(RESP) ਦਾ ਖਾਤਾ ਖੋਲ੍ਹਣਾ ਪੈਂਦਾ ਹੈ। ਕੈਨੇਡਾ ਸਰਕਾਰ ਤੋਂ ਇਹ ਰਕਮ ਲੈਣ ਲਈ ਇਸ ਯੋਜਨਾ ਵਿੱਚ ਤੁਹਾਨੂੰ ਆਪਣੇ ਵੱਲੋਂ ਕੋਈ ਰਕਮ ਜਮ੍ਹਾਂ ਨਹੀਂ ਕਰਵਾਉਣੀ ਪੈਂਦੀ। ਜਦੋਂ ਤੁਸੀਂ ਆਰਈਐੱਸਪੀ ਦਾ ਖਾਤਾ ਖੋਲ੍ਹ ਲੈਂਦੇ ਹੋ ਤਾਂ ਸਰਕਾਰ ਨਾਲ ਹੀ $500 ਜਮ੍ਹਾਂ ਕਰਵਾ ਦੇਵੇਗੀ ਅਤੇ ਤੁਹਾਡੇ ਬੱਚੇ ਦੀ ਉਮਰ 15 ਸਾਲ ਹੋਣ ਤੱਕ $1,500 ਤੱਕ ਹੋਰ ਜਮ੍ਹਾਂ ਕਰਵਾ ਸਕਦੀ ਹੈ। ਤੁਹਾਡੇ ਬੱਚੇ ਵੱਲੋਂ ਹਾਈ ਸਕੂਲ ਮੁਕੰਮਲ ਕਰਨ ਪਿੱਛੋਂ ਉਸ ਦੀ ਵਿੱਦਿਆ ਲਈ ਇਹ $2,000 ਤੱਕ ਹੁੰਦੀ ਹੈ।

ਕੀ ਤੁਹਾਡਾ ਬੱਚਾ ਕੈਨੇਡਾ ਲਰਨਿੰਗ ਬੌਂਡ ਲੈ ਸਕਦਾ ਹੈ?

ਜੇ ਤੁਹਾਡਾ ਬੱਚਾ 1 ਜਨਵਰੀ, 2004 ਨੂੰ ਜਾਂ ਇਸ ਤੋਂ ਪਿੱਛੋਂ ਪੈਦਾ ਹੋਇਆ ਹੋਵੇ ਤਾਂ ਤੁਹਾਡਾ ਬੱਚਾ ਕੈਨੇਡਾ ਲਰਨਿੰਗ ਬੌਂਡ ਪ੍ਰਾਪਤ ਕਰ ਸਕਦਾ ਹੈ।

ਤੁਸੀਂ ਆਪਣੇ ਬੱਚੇ ਦਾ ਕੈਨੇਡਾ ਲਰਨਿੰਗ ਬੌਂਡ ਅੱਜ ਹੀ ਪ੍ਰਾਪਤ ਕਰੋ !

ਆਪਣੇ ਬੱਚੇ ਲਈ ਕੈਨੇਡਾ ਲਰਨਿੰਗ ਬੌਂਡ ਕਿਵੇਂ ਹਾਸਲ ਕਰਨਾ ਹੈ?

ਕੈਨੇਡਾ ਲਰਨਿੰਗ ਬੌਂਡ ਲੈਣ ਲਈ ਤੁਹਾਨੂੰ ਕਿਸੇ ਲਾਇਸੈਂਸਸ਼ੁਦਾ ਆਰਆਈਐੱਸਪੀ ਮੁਹੱਈਆ ਕਰਨ ਵਾਲੇ (RESP) ਦਾ ਅਜਿਹਾ ਖਾਤਾ ਖੋਲ੍ਹਣਾ ਪੈਣਾ ਹੈ, ਜਿੱਥੇ ਸਰਕਾਰ ਰਕਮ ਜਮ੍ਹਾਂ ਕਰਵਾ ਸਕਦੀ ਹੋਵੇ। ਐਜੂਕੇਸ਼ਨ ਸੇਵਿੰਗਜ਼ ਪਲੈਨ ਲਈ ਨਾਂ ਦਰਜ ਕਰਵਾਉਣ ਵਾਸਤੇ ਤੁਹਾਡੇ ਅਤੇ ਤੁਹਾਡੇ ਬੱਚੇ ਕੋਲ ਆਪਣਾ ਸੋਸ਼ਲ ਇੰਸ਼ਿਓਰੈਂਸ ਨੰਬਰ ਹੋਣਾ ਜ਼ਰੂਰੀ ਹੈ।

ਇਸ ਵਿੱਚ ਘੁੰਢੀ ਕੀ ਹੈ?

ਕੈਨੇਡਾ ਲਰਨਿੰਗ ਬੌਂਡ ਪੋਸਟ-ਸੈਕੰਡਰੀ ਐਜੂਕੇਸ਼ਨ ਲਈ ਵਰਤੀ ਜਾ ਸਕਦੀ ਹੈ। ਤੁਹਾਡੇ ਬੱਚੇ ਲਈ ਇਸ ਨੂੰ ਵਰਤਣਾ ਜ਼ਰੂਰੀ ਹੈ ਨਹੀਂ ਤੇ ਉਹ ਇਹ ਗਰਾਂਟ ਤੋਂ ਵਾਂਝਾ ਰਹਿੰਦਾ ਹੈ! ਹਾਈ ਸਕੂਲ ਮੁਕੰਮਲ ਕਰਨ ਪਿੱਛੋਂ ਜੇ ਤੁਹਾਡਾ ਬੱਚਾ ਵਿੱਦਿਆ ਜਾਰੀ ਨਹੀਂ ਰੱਖਦਾ, ਤਾਂ ਸਰਕਾਰ ਕੈਨੇਡਾ ਲਰਨਿੰਗ ਬੌਂਡ ਦੀ ਰਕਮ ਵਾਪਸ ਲੈ ਲਏਗੀ।

ਕੈਨੇਡਾ ਸਰਕਾਰ ਦੇ ਕੈਨੇਡਾ ਲਰਨਿੰਗ ਬੌਂਡ ਕਿਤਾਬਚੇ [ਵਿੱਚੋਂ ਵੱਧ ਜਾਣਕਾਰੀ ਲਓ]

ਭਾਵੇਂ ਤੁਹਾਡਾ ਬੱਚਾ ਕੈਨੇਡਾ ਲਰਨਿੰਗ ਬੌਂਡ ਲਈ ਯੋਗ ਨਾ ਵੀ ਹੋਵੇ, ਤਾਂ ਵੀ ਤੁਸੀਂ ਆਪਣੇ ਬੱਚੇ ਦੀ ਵਿੱਦਿਆ ਲਈ ਸਰਕਾਰ ਤੋਂ ਰਕਮ ਲੈ ਸਕਦੇ ਹੋ। ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਬਾਰੇ ਪਤਾ ਕਰੋ।