ਵਿੱਦਿਆ ਲਈ ਮੁਫ਼ਤ ਰਕਮ

ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ

ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਇੱਕ ਹੋਰ ਤਰੀਕਾ ਹੈ ਜਿਸ ਰਾਹੀਂ ਕੈਨੇਡਾ ਦੀ ਸਰਕਾਰ ਤੁਹਾਡੇ ਬੱਚੇ ਵੱਲੋਂ ਹਾਈ ਸਕੂਲ ਮੁਕੰਮਲ ਕਰਨ ਪਿੱਛੋਂ ਦੀ ਵਿੱਦਿਆ ਲਈ ਰਕਮ ਮੁਹੱਈਆ ਕਰਦੀ ਹੈ। ਜਦੋਂ ਤੁਸੀਂ ਆਰਈਐੱਸਪੀ (RESP) ਵਿੱਚ ਰਕਮ ਪਾਉਂਦੇ ਹੋ ਤਾਂ ਤੁਹਾਡੇ ਬੱਚੇ ਦੀਆਂ ਬੱਚਤਾਂ ਦੇ ਵੱਧ ਤੇਜ਼ੀ ਨਾਲ ਵੱਧਣ ਵਿੱਚ ਮਦਦ ਕਰਨ ਲਈ ਸਰਕਾਰ ਉਸ ਵਿੱਚ ਰਕਮ ਜਮ੍ਹਾਂ ਕਰਦੀ ਹੈ।

ਮੇਰਾ ਬੱਚਾ ਕਿੰਨੀ ਰਕਮ ਪ੍ਰਾਪਤ ਕਰ ਸਕਦਾ ਹੈ?

ਹਰ ਕੋਈ ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਲੈ ਸਕਦਾ ਹੈ, ਪਰ ਸਰਕਾਰ ਉਸ ਵਿੱਚ ਕਿੰਨੀ ਰਕਮ ਜਮ੍ਹਾਂ ਕਰਦੀ ਹੈ ਇਹ ਤੁਹਾਡੇ ਪਰਿਵਾਰ ਦੀ ਟੈਕਸ ਕੱਢਣ ਪਿੱਛੋਂ ਦੀ ਮੂਲ ਰਕਮ ਉੱਤੇ ਨਿਰਭਰ ਕਰਦਾ ਹੈ। ਜਦੋਂ ਤੁਸੀਂ ਆਪਣੇ ਬੱਚੇ ਦੀ ਆਰਈਐੱਸਪੀ (RESP) ਵਿੱਚ ਰਕਮ ਪਾਉਂਦੇ ਹੋ ਤਾਂ ਸਰਕਾਰ ਹੇਠ ਦਰਜ ਅਨੁਸਾਰ ਰਕਮ ਜਮ੍ਹਾਂ ਕਰੇਗੀ:

40% ਵੱਧ: ਜੇ ਤੁਹਾਡੀ ਆਮਦਨੀ $45,282 ਤੋਂ ਘੱਟ ਹੈ

30% ਵੱਧ: ਜੇ ਤੁਹਾਡੀ ਆਮਦਨੀ $45,283 - $90,563 ਦੇ ਵਿਚਕਾਰ ਹੋਵੇ

20% ਵੱਧ: ਜੇ ਤੁਹਾਡੀ ਆਮਦਨੀ $90,564 ਤੋਂ ਵੱਧ ਹੋਵੇ

ਸਾਰੇ ਜੀਵਨ ਵਿੱਚ ਇੱਕ ਬੱਚੇ ਪਿੱਛੇ ਵੱਧ ਤੋਂ ਵੱਧ $7,200 ਤੱਕ।

ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਮੈਂ ਕਿਵੇਂ ਪ੍ਰਾਪਤ ਕਰਦਾ ਹਾਂ?

ਸਰਕਾਰ ਤੋਂ ਬਰਾਬਰ ਦੀ ਗਰਾਂਟ ਦੀ ਰਕਮ ਲੈਣ ਲਈ ਤੁਹਾਡੇ ਲਈ ਆਰਈਐੱਸਪੀ (RESP) ਵਿੱਚ ਰਕਮ ਪਾਈ ਹੋਣੀ ਜ਼ਰੂਰੀ ਹੁੰਦੀ ਹੈ। ਐਜੂਕੇਸ਼ਨ ਸੇਵਿੰਗਜ਼ ਪਲੈਨ ਵਿੱਚ ਨਾਂ ਦਰਜ ਕਰਵਾਉਣ ਲਈ ਤੁਹਾਡੇ ਕੋਲ ਅਤੇ ਤੁਹਾਡੇ ਬੱਚੇ ਕੋਲ ਸੋਸ਼ਲ ਇੰਸ਼ਿਓਰੈਂਸ ਨੰਬਰ ਹੋਣਾ ਜ਼ਰੂਰੀ ਹੈ।

ਘੁੰਢੀ ਕੀ ਹੈ?

ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਪੋਸਟ-ਸੈਕੰਡਰੀ ਐਜੂਕੇਸ਼ਨ ਲਈ ਹੀ ਵਰਤੀ ਜਾ ਸਕਦੀ ਹੈ। ਤੁਹਾਡੇ ਬੱਚੇ ਲਈ ਇਸ ਨੂੰ ਵਰਤਣਾ ਜ਼ਰੂਰੀ ਹੈ ਨਹੀਂ ਤੇ ਉਹ ਇਸ ਗਰਾਂਟ ਤੋਂ ਵਾਂਝਾ ਰਹਿੰਦਾ ਹੈ! ਜੇ ਤੁਹਾਡਾ ਬੱਚਾ ਹਾਈ ਸਕੂਲ ਤੋਂ ਪਿੱਛੋਂ ਵਿੱਦਿਆ ਜਾਰੀ ਨਹੀਂ ਰੱਖਦਾ, ਤਾਂ ਸਰਕਾਰ ਤੁਹਾਨੂੰ ਦਿੱਤੀ ਗਰਾਂਟ ਦੀ ਰਕਮ ਵਾਪਸ ਲੈ ਲਵੇਗੀ।

ਸ਼ੁਰੂ ਕਰਨਾ